this blog brings you to recent poet updates

Banner 468

ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ 26 January

-
Gurveer



ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ

ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਅੰਜ ਸੀਗਾ ਲਾਗੂ ਕੀਤਾ ਸੰਵਿਧਾਨ ਨੂੰ
ਪਾ ਤਾ ਸੀ ਸਿਆਪਾ ਕੱਲੀ ਕੱਲੀ ਜਾਨ ਨੂੰ
ਭੀਮਰਾਓ ਮਾਰ ਕੇ ਬੁੱਕਲ ਖੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿੰਨਾ ਹਿੱਸਾ ਪੈਂਦਾ ਨੇਤਾ ਪਈ ਜਾਂਦੇ ਨੇ
ਰਲ ਮਿਲ ਹੌਲੀ ਹੌਲੀ ਖਾਈ ਜਾਂਦੇ ਨੇ 
ਬੋਟੀ ਬੋਟੀ ਕਰ ਸਾਰੇ ਜਾਣ ਚੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਲਿਖ ਲਿਖ ਜਿਹਨੁ ਮੁੱਕ ਗਈ ਸਿਆਹੀ ਸੀ 
ਜਿਹੜੀ ਰੂਲ ਬੁਕ ਸਾਲਾਂ ਚ ਬਣਾਈ ਸੀ
ਲੀਰੋ ਲੀਰ ਹੋਈ ਕੂੜੇਦਾਨੋਂ ਲਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿਹੜੇ ਸੰਵਿਧਾਨ ਸਾਡੀ ਪਗ ਲਾਹੂਣੀ ਏ
ਏਹੋਜੇ ਕਨੂਨ ਨੂ ਕੀ ਅੱਗ ਲੌਣੀ ਏ
ਜੈਲਦਾਰ ਗੀਤਾਂ ਨਾਲ ਜਾਵੇ ਯੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ ...... 

Leave a Reply