this blog brings you to recent poet updates

Banner 468

Showing posts with label Punjabi. Show all posts
Showing posts with label Punjabi. Show all posts

ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ 26 January



ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ

ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਅੰਜ ਸੀਗਾ ਲਾਗੂ ਕੀਤਾ ਸੰਵਿਧਾਨ ਨੂੰ
ਪਾ ਤਾ ਸੀ ਸਿਆਪਾ ਕੱਲੀ ਕੱਲੀ ਜਾਨ ਨੂੰ
ਭੀਮਰਾਓ ਮਾਰ ਕੇ ਬੁੱਕਲ ਖੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿੰਨਾ ਹਿੱਸਾ ਪੈਂਦਾ ਨੇਤਾ ਪਈ ਜਾਂਦੇ ਨੇ
ਰਲ ਮਿਲ ਹੌਲੀ ਹੌਲੀ ਖਾਈ ਜਾਂਦੇ ਨੇ 
ਬੋਟੀ ਬੋਟੀ ਕਰ ਸਾਰੇ ਜਾਣ ਚੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਲਿਖ ਲਿਖ ਜਿਹਨੁ ਮੁੱਕ ਗਈ ਸਿਆਹੀ ਸੀ 
ਜਿਹੜੀ ਰੂਲ ਬੁਕ ਸਾਲਾਂ ਚ ਬਣਾਈ ਸੀ
ਲੀਰੋ ਲੀਰ ਹੋਈ ਕੂੜੇਦਾਨੋਂ ਲਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿਹੜੇ ਸੰਵਿਧਾਨ ਸਾਡੀ ਪਗ ਲਾਹੂਣੀ ਏ
ਏਹੋਜੇ ਕਨੂਨ ਨੂ ਕੀ ਅੱਗ ਲੌਣੀ ਏ
ਜੈਲਦਾਰ ਗੀਤਾਂ ਨਾਲ ਜਾਵੇ ਯੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ ...... 

[ Read More ]

guru de sikh



ਨਾ ਦੌਲਤ ਤੇ ਨਾਜ਼ ਕਰਦੇ ਹਾਂ, ਨਾਂ ਸ਼ੌਹਰਤ ਤੇ ਨਾਜ਼ ਕਰਦੇ ਹਾਂ
ਬਖਸ਼ਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਖਾਲਸੇ ਦਾ ਰੂਪ
ਅਸੀਂ ਗੁਰੂ ਦੇ ਸਿੱਖ ਹੋਣ ਤੇ ਨਾਜ਼ ਕਰਦੇ ਹਾਂ..

[ Read More ]

ਕਹਿੰਦੇ ਨੇ ਮਰੀਕਾ ਤੋਂ ਓਬਾਮਾ ਆਇਆ ਏ

ਕਹਿੰਦੇ ਨੇ ਮਰੀਕਾ ਤੋਂ ਓਬਾਮਾ ਆਇਆ ਏ
ਮੈਂ ਕੀ ਲੈਣਾ ਕਿਹੜਾ ਸਾਡਾ ਮਾਮਾ ਆਇਆ ਏ

ਕਹਿੰਦੇ ਨੇ "ਵਿਸ਼ੇਸ਼" ਗੱਲ ਬਾਤ ਹੋਣੀ ਏ
ਮੋਦੀ ਨਾਲ ਓਹਦੀ ਮੁਲਾਕਾਤ ਹੋਣੀ ਏ 
ਖੌਰੇ ਕਿਹੜਾ ਕਰਨ ਡਰਾਮਾ ਆਇਆ ਏ 
ਕਹਿੰਦੇ ਨੇ ਮਰੀਕਾ ਤੋਂ ਓਬਾਮਾ ਆਇਆ ਏ

ਹੋਗੀ ਸਖਤਾਈ ਕਹਿੰਦੇ ਰਾਤੋ ਰਾਤ ਜੀ
ਚੌਂਕਾਂ ਵਿੱਚ ਹੋਗੀ ਪੁਲਸ ਤੈਨਾਤ ਜੀ
ਦੱਸਦਾ ਸੀ ਸ਼ਹਿਰੋਂ ਕੱਲ ਗਾਮਾ ਆਇਆ ਏ 
ਕਹਿੰਦੇ ਨੇ ਮਰੀਕਾ ਤੋਂ ਓਬਾਮਾ ਆਇਆ ਏ

[ Read More ]